ਕਾਰਬਨ ਮੋਨੌਕਸਾਈਡ ਸੁਰੱਖਿਆ

ਕਾਰਬਨ ਮੋਨੌਕਸਾਈਡ ਕੀ ਹੈ ਅਤੇ ਇਹ ਖ਼ਤਰਨਾਕ ਕਿਉਂ ਹੈ?

ਕਾਰਬਨ ਮੋਨੌਕਸਾਈਡ ਇਕ ਗੰਧਹੀਣ, ਸੁਆਦ-ਰਹਿਤ, ਦਿਖਾਈ ਨਾ ਦੇਣ ਵਾਲੀ ਗੈਸ ਹੈ ਜਿਹੜੀ ਫਿਊਲਜ਼ ਦੇ ਬਲਣ `ਤੇ ਪੈਦਾ ਹੁੰਦੀ ਹੈ ਜਿਵੇਂ ਕਿ: ਪ੍ਰੋਪੇਨ, ਨੈਚੁਰਲ ਗੈਸ, ਤੇਲ, ਲੱਕੜੀ, ਕੋਲਾ, ਅਲਕੋਹਲ, ਮਿੱਟੀ ਦਾ ਤੇਲ, ਜਾਂ ਗੈਸੋਲੀਨ – ਜਿਨ੍ਹਾਂ ਵਿੱਚੋਂ ਸਾਰੇ ਆਮ ਤੌਰ `ਤੇ ਤੁਹਾਡੇ ਘਰ, ਆਰ ਵੀ, ਬੋਟ, ਜਾਂ ਬਿਜ਼ਨਸ ਵਿਚ ਵਰਤੇ ਜਾਂਦੇ ਹਨ।

ਕਾਰਬਨ ਮੋਨੌਕਸਾਈਡ ਦੇ ਸੰਪਰਕ ਵਿਚ ਆਉਣਾ ਮਾਰੂ ਹੋ ਸਕਦਾ ਹੈ। ਕਾਰਬਨ ਮੋਨੌਕਸਾਈਡ ਆਕਸੀਜਨ ਜਜ਼ਬ ਕਰਨ ਦੀ ਸਰੀਰ ਦੀ ਸਮਰੱਥਾ ਵਿਚ ਦਖਲਅੰਦਾਜ਼ੀ ਕਰਦੀ ਹੈ, ਜਿਸ ਨਾਲ ਗੰਭੀਰ ਬੀਮਾਰੀ, ਗੰਭੀਰ ਸਾਈਡ ਇਫੈਕਟ ਜਾਂ ਮੌਤ ਹੋ ਸਕਦੀ ਹੈ।

ਕਾਰਬਨ ਮੋਨੌਕਸਾਈਡ ਦੀ ਜ਼ਹਿਰ ਚੜ੍ਹਨ ਦੀਆਂ ਕੀ ਨਿਸ਼ਾਨੀਆਂ ਹਨ?

  • ਸਿਰਦਰਦ
  • ਬੌਂਦਲਣਾ
  • ਉਲਟੀਆਂ ਆਉਣਾ
  • ਕਮਜ਼ੋਰੀ
  • ਚੱਕਰ ਆਉਣਾ
  • ਛਾਤੀ ਵਿਚ ਦਰਦ

ਜਿਵੇਂ ਜਿਵੇਂ ਕਾਰਬਨ ਮੋਨੌਕਸਾਈਡ ਖੂਨ ਵਿਚ ਜਮ੍ਹਾਂ ਹੁੰਦੀ ਹੈ, ਨਿਸ਼ਾਨੀਆਂ ਬਦਲਦੀਆਂ ਜਾਂਦੀਆਂ ਹਨ ਅਤੇ ਇਹ ਵੱਡੀਆਂ ਹੋਈ ਜਾਣਗੀਆਂ। ਇਹ ਨਿਸ਼ਾਨੀਆਂ ਦੇਖੋ:

  • ਜ਼ਿਆਦਾ ਬੌਂਦਲਣਾ ਅਤੇ ਨੀਂਦ ਆਉਣਾ
  • ਸਾਹ ਤੇਜ਼ ਚੱਲਣਾ, ਦਿਲ ਤੇਜ਼ ਧੜਕਣਾ, ਜਾਂ ਛਾਤੀ ਵਿਚਲੀ ਦਰਦ ਵਧਣਾ
  • ਨਿਗ੍ਹਾ ਵਿਚ ਸਮੱਸਿਆਵਾਂ ਆਉਣਾ
  • ਸੀਜ਼ਰ ਹੋਣਾ 

ਜੇ ਤੁਹਾਨੂੰ ਕਾਰਬਨ ਮੋਨੌਕਸਾਈਡ ਦੀ ਜ਼ਹਿਰ ਚੜ੍ਹਨ ਦੀ ਸ਼ੱਕ ਪਵੇ ਤਾਂ ਕੀ ਕਰਨਾ ਹੈ

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਸੀ ਓ ਦੀ ਜ਼ਹਿਰ ਚੜ੍ਹ ਰਹੀ ਹੈ, ਜਾਂ ਜੇ ਤੁਹਾਡਾ ਸੀ ਓ ਅਲਾਰਮ ਵੱਜਣ ਲੱਗ ਪੈਂਦਾ ਹੈ ਤਾਂ ਫੌਰਨ ਇਹ ਕਦਮ ਚੁੱਕੋ

  1. ਆਪਣੇ ਅਪਲਾਇੰਸ ਬੰਦ ਕਰੋ
  2. ਹਰ ਇਕ ਨੂੰ ਬਿਲਡਿੰਗ ਵਿੱਚੋਂ ਬਾਹਰ ਕੱਢੋ, ਜਿਸ ਵਿਚ ਤੁਹਾਡੇ ਪਾਲਤੂ ਜਾਨਵਰ ਵੀ ਸ਼ਾਮਲ ਹਨ
  3. 911 ਨੂੰ ਜਾਂ ਆਪਣੇ ਲੋਕਲ ਐਮਰਜੰਸੀ ਨੰਬਰ ਨੂੰ ਫੋਨ ਕਰੋ
  4.  ਡਾਕਟਰੀ ਮਦਦ ਲਉ।

ਜੇ ਤੁਸੀਂ ਆਪਣੇ ਘਰ ਤੋਂ ਜਾਣ ਦੇ ਅਯੋਗ ਹੋਵੋ ਤਾਂ ਕਿਸੇ ਖੁੱਲ੍ਹੀ ਖਿੜਕੀ ਜਾਂ ਖੁੱਲ੍ਹੇ ਦਰਵਾਜ਼ੇ ਕੋਲ ਜਾਉ। ਓਨਾ ਚਿਰ ਏਰੀਏ ਵਿਚ ਵਾਪਸ ਨਾ ਜਾਉ ਜਦ ਤੱਕ ਤੁਹਾਨੂੰ ਪੱਕਾ ਪਤਾ ਨਹੀਂ ਲੱਗ ਜਾਂਦਾ ਕਿ ਇਹ ਸੁਰੱਖਿਅਤ ਹੈ – ਜੇ ਤੁਹਾਨੂੰ ਪੱਕਾ ਪਤਾ ਨਾ ਹੋਵੇ ਤਾਂ ਫਾਇਰ ਡਿਪਾਰਟਮੈਂਟ ਜਾਂ ਫੋਰਟਿਸ ਬੀ ਸੀ ਵਲੋਂ ਇਹ ਦੱਸੇ ਜਾਣ ਤੱਕ ਉਡੀਕ ਕਰੋ ਕਿ ਹਰ ਇਕ ਚੀਜ਼ ਠੀਕ ਹੈ।

iStock-1186965923_(1)-large.jpg

ਕੌਨਟਰੈਕਟਰ ਲੱਭ ਰਹੇ ਹੋ?

 

ਕੋਈ ਲਸੰਸਸ਼ੁਦਾ ਗੈਸ ਕੌਨਟਰੈਕਟਰ ਤੁਹਾਨੂੰ ਇਹ ਦੱਸ ਸਕਦਾ ਹੈ ਕਿ ਕੀ ਤੁਹਾਡੇ ਗੈਸ ਨਾਲ ਚੱਲਣ ਵਾਲੇ ਅਪਲਾਇੰਸ ਅਤੇ ਹਵਾਦਾਰੀ ਵਾਲੇ ਸਿਸਟਮ ਕੰਮ ਕਰਨ ਦੀ ਚੰਗੀ ਹਾਲਤ ਵਿਚ ਹਨ।

ਤੁਸੀਂ ਕਾਰਬਨ ਮੋਨੌਕਸਾਈਡ ਦੇ ਸੰਪਰਕ ਵਿਚ ਆਉਣ ਤੋਂ ਰੋਕਥਾਮ ਕਿਵੇਂ ਕਰ ਸਕਦੇ ਹੋ

 

ਅਪਲਾਇੰਸ ਦੀ ਹਰ ਸਾਲ ਇੰਸਪੈਕਸ਼ਨ ਕਰਵਾਉ

ਕੋਈ ਲਸੰਸਸ਼ੁਦਾ ਗੈਸ ਕੌਨਟਰੈਕਟਰ ਤੁਹਾਨੂੰ ਇਹ ਦੱਸ ਸਕਦਾ ਹੈ ਕਿ ਕੀ ਤੁਹਾਡੇ ਗੈਸ ਨਾਲ ਚੱਲਣ ਵਾਲੇ ਅਪਲਾਇੰਸ (ਤੁਹਾਡਾ ਸਟੋਵ, ਫਰਨਸ, ਫਾਇਰਪਲੇਸ, ਆਦਿ) ਅਤੇ ਹਵਾਦਾਰੀ ਵਾਲੇ ਸਿਸਟਮ ਕੰਮ ਕਰਨ ਦੀ ਚੰਗੀ ਹਾਲਤ ਵਿਚ ਹਨ। ਕੋਈ ਲਸੰਸਸ਼ੁਦਾ ਗੈਸ ਕੌਨਟਰੈਕਟਰ ਲੱਭੋ ਅਤੇ ਇੱਥੇ ਇੰਸਪੈਕਸ਼ਨ ਬੁੱਕ ਕਰੋ।

ਕਾਰਬਨ ਮੋਨੌਕਸਾਈਡ ਅਲਾਰਮ ਲਗਾਉ

ਸੀ ਓ ਅਲਾਰਮ ਦੀ ਚੋਣ ਕਰਨ ਵੇਲੇ,  ਸਟੈਂਡਰਡਜ਼ ਕੌਂਸਲ ਔਫ ਕੈਨੇਡਾ ਵਲੋਂ ਪਰਵਾਨਿਤ ਸਰਟੀਫਿਕੇਸ਼ਨ ਦੇਣ ਵਾਲੀ ਕਿਸੇ ਸੰਸਥਾ ਦਾ ਸਰਟੀਫਿਕੇਸ਼ਨ ਮਾਰਕ ਦੇਖੋ। ਫਿਰ:

  • ਨਿਰਮਾਤਾ ਦੀਆਂ ਲਗਾਉਣ ਬਾਰੇ ਹਿਦਾਇਤਾਂ ਦੀ ਪਾਲਣਾ ਕਰੋ। ਅਸੀਂ ਆਪਣੇ ਸੀ ਓ ਅਲਾਰਮ ਆਪਣੇ ਬੈੱਡਰੂਮਾਂ ਦੇ ਬਾਹਰ ਹਾਲਵੇਅ ਵਿਚ ਅਤੇ ਆਪਣੇ ਘਰ ਦੀ ਹਰ ਮੰਜ਼ਲ `ਤੇ ਲਗਾਉਣ ਦੀ ਸਿਫਾਰਸ਼ ਕਰਦੇ ਹਾਂ।
  • ਜੇ ਤੁਹਾਡਾ ਅਲਾਰਮ ਹਾਰਡਵਾਇਰਡ ਨਹੀਂ ਹੈ ਤਾਂ ਆਪਣੀਆਂ ਬੈਟਰੀਆਂ ਸਾਲ ਵਿਚ ਦੋ ਵਾਰੀ ਚੈੱਕ ਕਰੋ। ਜੇ ਇਹ ਸੱਤ ਸਾਲ ਨਾਲੋਂ ਪੁਰਾਣਾ ਹੋਵੇ (ਮਿਆਦ ਮੁੱਕਣ ਦੀ ਤਾਰੀਕ ਚੈੱਕ ਕਰੋ) ਤਾਂ ਇਹ ਸਮਾਂ ਹੁਣ ਨਵਾਂ ਲੈਣ ਦਾ ਹੈ।

ਇਹ ਗੱਲ ਨੋਟ ਕਰੋ ਕਿ ਸੀਲਬੰਦ ਲਿਥੀਅਮ ਬੈਟਰੀਆਂ ਵਾਲੇ ਸੀ ਓ ਅਲਾਰਮਾਂ ਨੂੰ ਬੈਟਰੀ ਬਦਲਣ ਜਾਂ ਸੰਭਾਲ ਕਰਨ ਦੀ ਲੋੜ ਨਹੀਂ ਪੈਂਦੀ।

ਕਦੇ ਵੀ ਕਾਰਬਨ ਮੋਨੌਕਸਾਈਡ ਅਲਾਰਮ ਦੀ ਆਵਾਜ਼ ਨੂੰ ਅਣਡਿੱਠ ਨਾ ਕਰੋ

ਅਲਾਰਮ ਵੱਜਣ `ਤੇ ਸਦਾ ਪੜਤਾਲ ਕਰੋ। ਭਾਵੇਂ ਕਿ ਅਲਾਰਮ ਗੈਸਾਂ ਜਾਂ ਸੀ ਓ ਦੇ ਇਲਾਵਾ ਹੋਰ ਹਾਲਤਾਂ ਕਰਕੇ ਵੱਜਿਆ ਹੋ ਸਕਦਾ ਹੈ, ਇਸ ਦੇ ਕਾਰਨ ਦਾ ਪਤਾ ਲਾਉਣਾ ਜ਼ਰੂਰੀ ਹੈ ਤਾਂ ਜੋ ਤੁਸੀਂ ਕਿਸੇ ਗੰਭੀਰ ਹਾਲਤ ਤੋਂ ਰੋਕਥਾਮ ਕਰ ਸਕੋ।

ਇਹ ਪੱਕਾ ਕਰੋ ਕਿ ਤੁਸੀਂ ਅਲਾਰਮ ਦੀ ਆਵਾਜ਼ ਬਨਾਮ ਲੋਅ ਬੈਟਰੀ ਜਾਂ ਬੈਟਰੀ ਖਤਮ ਹੋਣ ਦੀ ਵਾਰਨਿੰਗ ਵਿਚਕਾਰ ਫਰਕ ਨੂੰ ਸਮਝਦੇ ਹੋ।

ਸਿਰਫ ਕੰਮ ਕਰਦੇ ਸੀ ਓ ਅਲਾਰਮ ਹੀ ਜ਼ਿੰਦਗੀਆਂ ਬਚਾਉਂਦੇ ਹਨ। ਜੇ ਤੁਹਾਡਾ ਸੀ ਓ ਅਲਾਰਮ ਟੁੱਟਾ ਹੋਵੇ ਜਾਂ ਜੇ ਇਸ ਦੀ ਮਿਆਦ ਮੁੱਕ ਚੁੱਕੀ ਹੋਵੇ ਤਾਂ ਇਸ ਨੂੰ ਬਦਲੋ ਅਤੇ ਇਹ ਪੱਕਾ ਕਰੋ ਕਿ ਇਹ ਸਹੀ ਤਰ੍ਹਾਂ ਰੀਸਾਇਕਲ ਕੀਤਾ ਗਿਆ ਹੈ। ਬੀ ਸੀ ਭਰ ਵਿਚ 200 ਨਾਲੋਂ ਜ਼ਿਆਦਾ ਰੀਸਾਇਕਲਿੰਗ ਸਥਾਨ ਹਨ ਜਿੱਥੇ ਤੁਸੀਂ ਆਪਣਾ ਸੀ ਓ ਅਲਾਰਮ ਰੀਸਾਇਕਲਿੰਗ ਲਈ ਛੱਡ ਸਕਦੇ ਹੋ – ਮੁਫਤ।  ਜ਼ਿਆਦਾ ਜਾਣੋ